ਤਹਿਰਾਨ : ਪੂਰੀ ਦੁਨੀਆ ਇਸ ਸਮੇਂ ਹਥਿਆਰਾਂ ਦੀ ਦੌੜ ਵਿਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕੁਦਰਤੀ ਸਰੋਤਾਂ ਨੂੰ ਬਚਾਉਣ ਵੱਲ ਕਿਸੇ ਦਾ ਧਿਆਨ ਨਹੀਂ। ਇਸ ਅਣਗਹਿਲੀ ਦਾ ਨਤੀਜਾ ਹੈ ਕਿ ਇਰਾਨ ਦੀ ਰਾਜਧਾਨੀ ਤਹਿਰਾਨ ਗੰਭੀਰ ਜਲ ਸੰਕਟ ਨਾਲ ਜੂਝ ਰਹੀ ਹੈ। ਖੇਤਰੀ ਜਲ ਬੋਰਡ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸ਼ਹਿਰ ਕੋਲ ਸਿਰਫ਼ ਦੋ ਹਫ਼ਤਿਆਂ ਦੀ ਪਾਣੀ ਸਪਲਾਈ ਹੀ ਬਚੀ ਹੈ।
ਘੱਟ ਬਾਰਿਸ਼ ਅਤੇ ਡੈਮਾਂ ਵਿਚ ਪਾਣੀ ਦੇ ਘੱਟ ਵਹਾਅ ਕਾਰਨ ਤਹਿਰਾਨ ਦੇ ਮੁੱਖ ਪਾਣੀ ਸਰੋਤ ਤੇਜ਼ੀ ਨਾਲ ਸੁੱਕ ਰਹੇ ਹਨ। ਤਹਿਰਾਨ ਵਾਟਰ ਕੰਪਨੀ ਦੇ ਡਾਇਰੈਕਟਰ ਬੇਹਜ਼ਾਦ ਪਾਰਸਾ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਡੈਮਾਂ ਵਿਚ ਪਾਣੀ ਦਾ ਪੱਧਰ 43 ਫ਼ੀਸਦੀ ਘਟਿਆ ਹੈ।
ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਕਿਹਾ ਕਿ ਸਰਕਾਰ ਉਦਯੋਗਾਂ ਲਈ ਪਾਣੀ, ਬਿਜਲੀ ਜਾਂ ਗੈਸ ਦੀ ਸਪਲਾਈ ਘਟਾਉਣ ਦੀ ਕੋਈ ਯੋਜਨਾ ਨਹੀਂ ਬਣਾ ਰਹੀ, ਪਰ ਸਥਿਤੀ ਚਿੰਤਾਜਨਕ ਹੈ। ਕਈ ਖੇਤਰਾਂ ਵਿਚ ਪਾਣੀ ਨੂੰ ਲੈ ਕੇ ਵਿਵਾਦ ਤੇ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਹਨ।
ਇਰਾਨ ਦੇ ਅਮੀਰ ਕਬੀਰ ਡੈਮ ਦਾ ਪਾਣੀ ਪੱਧਰ ਘਟ ਕੇ ਸਿਰਫ਼ 14 ਮਿਲੀਅਨ ਕਿਊਬਕ ਮੀਟਰ ਰਹਿ ਗਿਆ ਹੈ — ਜੋ ਪਿਛਲੇ ਕਈ ਸਾਲਾਂ ਵਿਚ ਸਭ ਤੋਂ ਹੇਠਲਾ ਪੱਧਰ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਬਾਰਿਸ਼ ਨਹੀਂ ਹੋਈ ਤਾਂ ਲੱਖਾਂ ਲੋਕਾਂ ਨੂੰ ਤਹਿਰਾਨ ਛੱਡਣਾ ਪੈ ਸਕਦਾ ਹੈ।
ਇਰਾਨ ਇਸ ਵੇਲੇ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਪਾਣੀ ਸੰਕਟਾਂ ਵਿਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਖੇਤੀਬਾੜੀ, ਖੁਰਾਕ ਸੁਰੱਖਿਆ ਅਤੇ ਪੇਂਡੂ ਜੀਵਨ ਤੇ ਵੱਡਾ ਖਤਰਾ ਮੰਡਰਾ ਰਿਹਾ ਹੈ।


More Related Stories
ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨਾਂ ਤੇ ਪੁਲਿਸ ਵਿਚ ਤਣਾਅ, ਬੈਰੀਕੇਡ ਤੋੜ ਕੇ ਕਿਸਾਨ ਪਹੁੰਚੇ ਚੰਡੀਗੜ੍ਹ – ਯਾਤਰੀ ਪਰੇਸ਼ਾਨ
ਜਲੰਧਰ ‘ਚ ਸਿਟੀ ਇੰਸਟੀਚਿਊਟ ਦੀ ਬੱਸ ਤੇ ਕੰਟੇਨਰ ਦੀ ਟੱਕਰ, ਬੱਸ ਪਲਟੀ – ਵਿਦਿਆਰਥੀ ਸੁਰੱਖਿਅਤ
ਪੰਜਾਬ ਮੰਤਰੀ ਹਰਭਜਨ ਸਿੰਘ ਈਟੀਓ ਦਾ ਕੇਂਦਰ ਸਰਕਾਰ ‘ਤੇ ਹਮਲਾ: ਪੀ.ਯੂ. ਸੈਨੇਟ ਚੋਣਾਂ ਦੀ ਤਰੀਖ਼ ਤੁਰੰਤ ਐਲਾਨੀ ਜਾਵੇ